A moment
Once you start understanding the importance of things, events, happenings, moments that makes time memorable...
You'll never take a chance to let them go useless, liveless..
You'll start grabbing every moment in your hand.. And enjoy every single second.. Fill that with happiness..
And hope for the same seconds further... ਇਕ ਸਮੁੰਦਰੋਂ ਮੋਤੀ ਲਭਿਆ ਸੀ,
ਕਿਸੇ ਕੁੱਝੇ ਵਿੱਚੋਂ ਨਿਕਲਿਆ ਸੀ,
ਉਹਦੀ ਚਮਕ ਬੇਮਿਸਾਲ ਸੀ,
ਉੱਤੇ ਰੰਗਾਂ ਦਾ ਜਾਲ ਸੀ।
ਕੀ ਆਈ ਰੁੱਤ ਯਾਰਾ ਵੇ?
ਖੋਹ ਲੈ ਗਈ ਰੰਗ ਪਿਆਰਾ ਵੇ।
ਇਕ ਪੱਥਰ ਬਣ ਗਿਆ ਮੋਤੀ ਤੇਰਾ,
ਨਾਲ ਜੁੜਿਆਂ ਦੇ ਹੋ ਗਿਆ ਹਨੇਰਾ।
ਕੌਣ ਦੱਸੇ ਸੱਜਣਾ,
ਕੀ ਰੂਪ ਸੀ ਉਸਦਾ।
ਅੱਜ ਉਦਾਸ ਹੋ ਤੁਰ ਚਲਿਆ,
ਰਾਹਾਂ ਲੱਭਣ ਚਲਿਆ ਹੈ?
ਕੌਣ ਸਮਝਾਵੇ ਕਮਲਿਆ,
ਤੇਰਾ ਰੂਪ ਜੋ ਵਿਛੜ ਗਿਆ,
ਉਹ ਸਭ ਨਾਲੋਂ ਸੋਹਣਾ ਸੀ।
ਜਵਾਬ:
ਤੇਰੇ ਮੋਤੀ ਤੇ ਕੁਦਰਤ ਮਿਹਰਬਾਨ,
ਸੀ ਰੱਬ ਦਾ ਵਰਦਾਨ।
ਮਾਫ਼ ਕਰੀਂ ਦਿਲ ਦੁਖਿਐ,
ਨਾ ਸੀ ਇਰਾਦਾ ਸੱਚੀਂ ਜਾਣ।
ਰੁੱਤ ਸਦਕਾ ਮੁੱਕਿਆਂ,
ਅੰਦਰੋਂ ਅੰਦਰ ਘੁੱਟਿਆਂ।
ਭੁੱਲਿਆ ਨਹੀਂ ਉਹ ਰੂਪ ਮੈਂ ਆਪਣਾ,
ਪਰ ਹੁਣ ਮੁੜਨੋਂ ਘਬਰਾਉਂਦਾ ਹਾਂ।
ਆਪਣੀ ਦੁਨੀਆਂ ਵਿੱਚ ਰਹਿ ਕੇ ਹੁਣ,
ਨਵੀਆਂ ਰਾਹਾਂ ਬਣਾਉਂਦਾ ਹਾਂ।
ਜ਼ਰ ਚੁੱਕਿਆਂ ਇਹਨਾਂ ਮੌਸਮਾਂ ਨੂੰ,
ਨਾ ਮੁੜ ਵੜਨਾ ਚਾਹੁੰਦਾ ਹਾਂ।
ਤੈਨੂੰ ਕਮਲ਼ੀ ਨੂੰ ਰੋਂਦੀ ਨਾ ਵੇਖ ਸਕਦਾ,
ਤਾਂ ਹੀ ਨਾ ਨਾ ਕਰਦਾ ਹਾਂ, ਸੱਚ ਜਾਣੀ ...
ਤਾਂ ਹੀ ਨਾ ਨਾ ਕਰਦਾ ਹਾਂ।Once you start understanding the importance of things, events, happenings, moments that makes time memorable...
You'll never take a chance to let them go useless, liveless..
You'll start grabbing every moment in your hand.. And enjoy every single second.. Fill that with happiness..
And hope for the same seconds further...
#momentreviews #reviews #tested #buyerguide discover